Archive for May, 2009
A Punjabi Testimonial On God And Girl
ਜਦੋਂ ਤੈਨੂੰ ਰੱਬ ਨੇ ਬਣਾਇਆ ਹੋਵੇਗਾ
ਸੌਂਹ ਤੇਰੀ ਬੜਾ ਪਛਤਾਇਆ ਹੋਵੇਗਾ
ਜਦੋਂ ਤੈਨੂੰ ਰੱਬ ਨੇ………
ਦੇਖ ਦੇਖ ਤੈਨੂੰ ਗਸ਼ ਖਾ ਜਾਣ ਪਰੀਆਂ
ਉਂਗਲਾਂ ਨੇ ਤੇਰੀਆਂ ਰਵਾਹਾਂ ਦੀਆਂ ਫਲੀਆਂ
ਕਿਦਾਂ ਦਿਲ ਉਤੇ ਕਾਬੂ ਪਾਇਆ ਹੋਵੇਗਾ
ਸੌਂਹ ਤੇਰੀ ਬੜਾ ਪਛਤਾਇਆ ਹੋਵੇਗਾ
ਜਦੋਂ ਤੈਨੂੰ ਰਬ ਨੇ…………..
ਤੋਰ ਤੇਰੀ ਵਿੱਚ ਦੋਵੇਂ ਰਾਵੀ ਤੇ ਚਨਾਬ ਨੇ
ਅੱਖਾਂ ਤੇਰੀਆਂ ਚ ਸੱਜੇ ਜਿੰਦਗੀ ਦੇ ਖਾਬ ਨੇ
ਰੀਝਾਂ ਕਿਹੜੀਆਂ ਦੇ ਨਾ ਸਜਾਇਆ ਹੋਵੇਗਾ
ਸੌਂਹ ਤੇਰੀ ਬੜ ਪਛਤਾਇਆ ਹੋਵੇਗਾ
ਜਦੋ ਤੈਨੂੰ ਰੱਬ ਨੇ……..
ਤੇਰੇ ਮੁੱਖੜੇ ਦੀ ਲਾਲੀ ਲੋਹੜੇ ਪਈ ਮਾਰਦੀ
ਤਾਬ ਝੱਲੀ ਜਾਵੇ ਨਾ ਜਵਾਨੀ ਦੇ ਖੁਮਾਰ ਦੀ
ਕੀ ਕੀ ਤੇਰੇ ਪਿਛੇ ਨ੍ਹੀ ਗਵਾਇਆ ਹੋਵੇਗਾ
ਸ਼ੌਂਹ ਤੇਰੀ ਬੜਾ ਪਛਤਾਇਆ ਹੋਵੇਗਾ
ਜਦੋ ਤੈਨੂੰ ਰੱਬ ਨੇ………………
ਸੋਹਣੀ ਦੀ ਸਹੇਲੀਏ ਨੀ, ਹੀਰ ਦੀਏ ਭੈਣੇ ਨੀ
ਸਾਂਭ ਕੇ ਤੂੰ ਰੱਬ ਰੂਪ ਕੁੜੀਏ ਸੋਦੈਣੇ ਨੀ
ਵੇਖ ਤੈਨੂੰ ਰੱਬ ਲਲਚਾਇਆ ਹੋਵੇਗਾ
ਸੌਂਹ ਤੇਰੀ ਬੜਾ ਪਛਤਾਇਆ ਹੋਵੇਗਾ
ਜਦੋਂ ਤੈਨੂੰ ਰੱਬ ਨੇ ……..